About Us
ਕੌਰ ਖਾਲਸਾ ਵਿਰਸਾ ਸੰਭਾਲ ਸੰਸਥਾ
(Kaur Khalsa Virsa Sambhal Sanstha)
ਸਾਡਾ ਮਕਸਦ , ਸਾਡਾ ਟੀਚਾ
ਮੁਫ਼ਤ ਰਹਿਣ-ਸਹਿਣ, ਮੁਫ਼ਤ ਖਾਣ-ਪੀਣ,ਮੁਫ਼ਤ ਸਕੂਲੀ ਸਿੱਖਿਆ, ਮੁਫ਼ਤ ਕੀਰਤਨ ਸਿੱਖਿਆ ਅਤੇ ਮੁਫ਼ਤ ਗੱਤਕੇ ਦੀ ਸਿਖਲਾਈ ਦੇ ਕੇ, ਗੁਰ ਅਸੀਸ ਸਦਕਾ ਬੱਚੀਆਂ (ਕੁੜੀਆਂ) ਨੂੰ ਗੁਰਮਤਿ ਗਾਡੀ ਰਾਹ ਤੇ ਚੱਲਣ ਲਈ ਪ੍ਰੇਰਿਤ ਕਰਦੇ ਹਾਂ। ਗੁਰਬਾਣੀ ਨੂੰ ਆਪਣੇ ਹਿਰਦੇ ਚ ਵਸਾ ਕੇ, ਗੁਰਬਾਣੀ ਅਨੁਸਾਰ ਆਪਣੀ ਜ਼ਿੰਦਗੀ ਨੂੰ ਢਾਲ ਕੇ,ਗੁਰੁ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਸ਼ੇਰਨੀਆਂ ਧੀਆਂ ਬਣ ਕੇ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਹੀ ਸਾਡਾ ਮੁੱਖ ਮਨੋਰਥ ਹੈ। ਆਪਣੇ ਅਮੀਰ ਅਤੇ ਅਨੋਖੇ ਵਿਰਸੇ ਦਾ ਪਰਛਾਵਾਂ ਬਣ ਕੇ ਕਦਮ-ਦਰ-ਕਦਮ ਅੱਗੇ ਵਧਣਾ ਤੇ ਹੋਰਨਾਂ ਲਈ ਚਾਨਣ ਮੁਨਾਰਾ ਬਣਨਾ ਹੀ ਸਾਡਾ ਮੁੱਖ ਮਨੋਰਥ ਹੈ। ਆਪਣੀ ਕੌਮ ਦੀ ਜਿੰਮੇਵਾਰੀ ਸਾਂਭਣ ਵਾਲੀਆਂ ਧੀਆਂ ਜਦ ਗੁਰਬਾਣੀ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਜਿਉਣਗੀਆਂ ਤਾਂ ਕੋਈ ਇਹ ਨਹੀਂ ਕਹਿ ਸਕੂਗਾ ਕਿ ਸਿੱਖੀ ਖਤਰੇ ਵਿੱਚ ਹੈ।
ਹੋਸਟਲ ਦੀ ਸਹੂਲਤ ਬਿਨ੍ਹਾਂ ਕਿਸੇ ਤਰ੍ਹਾਂ ਦੇ ਖਰਚੇ ਦੇ ਆਪਣੀ ਬੱਚੀ ਨੂੰ ਮਫ਼ਤ ਸੰਸਾਰੀ ਵਿੱਦਿਆ ਦੇ ਨਾਲ-ਨਾਲ ਗੁਰਸਿੱਖੀ ‘ਚ ਪਰਪੱਕ ਕਰਨ ਦੇ ਚਾਹਵਾਨ ਸਪੰਰਕ ਕਰਨ 75176-30002
Read More